ਬਹੁਤ ਖੁਸ਼ ਸੀ ਅੱਜ ਦੇ ਦਿਨ ਪਰ ਅੱਜ ਤੋਂ 9 ਸਾਲ ਪਹਿਲਾਂ,
ਤੇਰੇ ਲਈ ਮੈਂ ਕੁੱਝ ਲੈ ਕੇ ਆਈ ਸੀ ਪਹਿਲੀ ਵਾਰ,
ਪਰ ਪਤਾ ਨਹੀਂ ਸੀ ਮਾਏ ਤੇਰੇ ਨਾਲ ਓਹ ਆਖ਼ਰੀ ਦਿਨ ਹੋਣਾ ਸੀ,
ਹੁਣ ਤੇਰੀ ਧੀ ਕਮਾਉਂਦੀ ਭਾਵੇਂ ਥੋੜਾ ਹੀ,
ਪਰ ਬਹੁਤ ਚਾਅ ਹੋਣਾ ਸੀ ਤੈਨੂੰ,
ਪਰ ਹੁਣ ਤਾਂ ਕਿਸੇ ਨੂੰ ਨਹੀਂ ਹੁੰਦਾ,
ਤੇ ਨਾ ਹੀ ਤੇਰੀ ਧੀ ਨੂੰ ਹੁੰਦਾ,
ਬੱਚੇ fee ਦਿੰਦੇ ਪਰ ਕੋਈ excitement ਨਹੀਂ ਹੁੰਦੀ।
ਪਰ ਤੈਨੂੰ ਯਾਦ ਕਰ ਕੇ ਰੋ ਵੀ ਲੈਣੀ ਤੇ ਹੱਸ ਵੀ ਲੈਣੀ,
ਪਰ ਤੇਰਾ ਘਾਟਾ ਨਾ ਪੂਰਾ ਹੋਣ ਵਾਲਾ,
ਕਾਸ਼ ਇਦਾ ਹੁੰਦਾ ਜਦੋਂ ਚਾਹਾ ਤੈਨੂੰ ਮਿਲ ਲੈਂਦੀ,
ਪਰ ਮਾਏ ਇਦਾ ਹੁੰਦਾ ਹੀ ਨਹੀਂ।
ਤੂੰ ਹੀ ਆ ਕਿ ਮਿਲ ਜਾ ਤਾਂ,
ਕੀ ਹੋ ਜਾਣਾ😣😣🥰😘😘😘❤️
—HARSIMRAN KAUR ♥️
Leave a Reply